ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥
ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ…